Khota Sikka Lyrics
ਮੇਰੀ ਰਗ ਰਗ ਤੋਂ ਤੂੰ ਵਾਕਿਫ ਸੀ
ਨਹੀਂ ਲੋੜ ਕੋਈ ਦੱਸਣ ਦੀ
ਜੋ ਸਮਾ ਗੁਜਰਿਆ ਸਾਡੇ ਤੇ
ਨਹੀਂ ਉਮੀਦ ਸੀ ਬਚਨ ਦੀ
ਤੂੰ ਨਾਮ ਦਿੱਤਾ ਇੱਜਤ ਦਿੱਤੀ
ਸੋਚ ਠਰਦਾ ਹਿਰਦਾ ਏ
ਅੱਜ ਯਿਸੂ ਨਾਮ ਚ ਖੋਟਾ ਸਿੱਕਾ,
ਚਲਦਾ ਫਿਰਦਾ ਏ
ਵਿਸਾਰ ਗਏ, ਦੁਰਕਾਰ ਗਏ, ਜੌ ਵਜੀਆ ਮਾਰਾ ਮਾਰ ਗਏ
ਸਬ ਭੈਣ ਭਾਈ,ਸਕਿਆ ਤਾਈ,ਛੱਡ ਰੋਂਦਾ ਅੱਧ ਵਿਚਕਾਰ ਗਏ
ਗੱਲ ਗੱਲ ਤੇ ਮੈਨੂੰ ਕਇੰਦੇ ਸੀ, ਦਰਦ ਬਣ ਗਿਆ ਸਿਰ ਦਾ ਏ
ਅੱਜ ਯਿਸੂ ਨਾਮ ਚ ਖੋਟਾ......
ਦਿਲ ਜਾਨ ਗਿਆ,ਪਹਿਚਾਣ ਗਿਆ,ਕੌਣ ਯਿਸੂ ਮਸੀਹ ਹੁਣ
ਜਾਣ ਲਿਆ
ਮੁਕਤੀ ਦਾ ਮਾਰਗ ਮਿਲ ਗਿਆ ਏ, ਦਰ ਦਰ ਤੇ ਘੱਟਾ ਸਾਣ ਲਿਆ
ਯਿਸੂ ਨੇ ਬਾਹ ਹੁਣ ਫੜਲੀ ਏ,ਜੀਦਾ ਦਿਲ ਉਤਾਵਲਾ ਚਿਰਦਾ ਏ
ਅੱਜ ਯਿਸੂ ਨਾਮ ਚ ਖੋਟਾ......
ਦੁਨੀਆ ਛੱਡੇ ਰੱਬ ਗੱਲ ਲਾਉਂਦਾ ਜੇ ਰੱਬ ਛੱਡੇ ਨਾ ਕੋਈ ਅਪਣਾਉਂਦਾ
ਸਬ ਦਾ ਸਹਾਰਾ ਬਣਦਾ ਉਹ,ਜੌ ਸੱਚੇ ਦਿਲ ਤੋਂ ਹੈ ਚੌਂਦਾ
ਓਹਨੂੰ ਆਪ ਬਚਾਉਂਦਾ ਯਿਸੂ ਮੇਰਾ,ਜੌ ਦੁੱਖਾਂ ਦੇ ਵਿੱਚ ਘਿਰਦਾ ਏ
ਅੱਜ ਯਿਸੂ ਨਾਮ ਚ ਖੋਟਾ.......
Khota Sikka By Pastor Peter Hans Song
Comments
Post a Comment